Itihas & Quiz

Sri Guru Tegh Bahadur Sahib ji Sewa Society Ambala

Quiz on Guru Tegh Bahadur Ji – 350th Martyrdom Anniversary”/ ਗੁਰੂ ਤੇਗ ਬਹਾਦੁਰ ਜੀ ਉੱਤੇ ਪ੍ਰਸ਼ਨੋਤਰੀ – 350 ਸਾਲਾ ਸ਼ਹੀਦੀ ਸ਼ਤਾਬਦੀ”/ “गुरु तेग बहादुर जी पर प्रश्नोत्तरी – 350वीं शहादत शताब्दी”

🎁 Note: Participants stand a chance to win an iPhone 17 pro and many more exiting gifts.

ਪੰਜਾਬੀ:

ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ (1621–1675) ਸਿੱਖਾਂ ਦੇ ਨੌਵੇ ਗੁਰੂ ਸਨ। ਉਹਨਾਂ ਨੇ ਹਰ ਮਨੁੱਖ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸਭ ਤੋਂ ਵੱਡਾ ਬਲਿਦਾਨ ਦਿੱਤਾ। ਜਦੋਂ ਕਸ਼ਮੀਰੀ ਪੰਡਿਤ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਬਚਣ ਲਈ ਉਨ੍ਹਾਂ ਕੋਲ ਆਏ, ਤਾਂ ਗੁਰੂ ਸਾਹਿਬ ਨੇ ਸ਼ਹਾਦਤ ਕਬੂਲ ਕੀਤੀ।

ਗੁਰੂ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਸ਼ਹੀਦੀ ਦਿੱਤੀ ਗਈ:

  • ਭਾਈ ਮਤੀ ਦਾਸ ਜੀ ਨੂੰ ਆਰੀ ਨਾਲ ਚੀਰਿਆ ਗਿਆ।
  • ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜ਼ਿੰਦਾ ਸਾੜਿਆ ਗਿਆ।
  • ਭਾਈ ਦਿਆਲਾ ਜੀ ਨੂੰ ਖੌਲਦੇ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ।

ਔਰੰਗਜ਼ੇਬ ਨੇ ਪੁੱਛਿਆ ਕਿ ਤੁਸੀਂ ਹਿੰਦੂਆਂ ਦੀ ਰੱਖਿਆ ਕਿਉਂ ਕਰ ਰਹੇ ਹੋ ਜਦੋਂ ਕਿ ਤੁਸੀਂ ਖੁਦ ਹਿੰਦੂ ਨਹੀਂ ਹੋ। ਗੁਰੂ ਸਾਹਿਬ ਨੇ ਜਵਾਬ ਦਿੱਤਾ:
“ਜੇ ਮੁਸਲਮਾਨਾਂ ਦਾ ਧਰਮ ਵੀ ਇਸੇ ਖ਼ਤਰੇ ਵਿੱਚ ਹੁੰਦਾ, ਤਾਂ ਮੈਂ ਉਹਨਾਂ ਲਈ ਵੀ ਖੜ੍ਹਦਾ। ਹਰ ਮਨੁੱਖ ਨੂੰ ਆਪਣੇ ਧਰਮ ਨਾਲ ਆਜ਼ਾਦ ਜੀਣ ਦਾ ਹੱਕ ਹੈ।”

ਇਹ ਸੁਨੇਹਾ ਗੁਰਬਾਣੀ ਦੀਆਂ ਲਾਈਨਾਂ ਵਿੱਚ ਦਰਸਾਇਆ ਗਿਆ ਹੈ:
“ਬਾਹਿ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਹ ਨਾ ਛੋੜੀਏ।”

ਗੁਰੂ ਸਾਹਿਬ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਈ। ਉਹਨਾਂ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਆਪਣੇ ਘਰ ਵਿੱਚ ਗੁਪਤ ਤੌਰ ‘ਤੇ ਸੰਸਕਾਰਿਆ (ਅੱਜ ਦਾ ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ), ਜਦਕਿ ਪਵਿੱਤਰ ਸੀਸ ਭਾਈ ਜੈਤਾ ਜੀ ਵੱਲੋਂ ਆਨੰਦਪੁਰ ਸਾਹਿਬ ਲਿਜਾਇਆ ਗਿਆ ਤੇ ਉੱਥੇ ਸੰਸਕਾਰ ਕੀਤਾ ਗਿਆ (ਗੁਰਦੁਆਰਾ ਸੀਸ ਗੰਜ ਸਾਹਿਬ, ਆਨੰਦਪੁਰ ਸਾਹਿਬ)।


English:

Guru Tegh Bahadur Sahib Ji (1621–1675), the ninth Guru of the Sikhs, sacrificed his life for the protection of religious freedom. When Kashmiri Pandits came to him seeking protection from forced conversions, Guru Sahib chose martyrdom rather than compromising with tyranny.

Before Guru Sahib’s own execution, his beloved Sikhs were tortured:

  • Bhai Mati Das Ji was sawn into two.
  • Bhai Sati Das Ji was wrapped in cotton and burnt alive.
  • Bhai Dayala Ji was boiled alive.

Aurangzeb asked why Guru Sahib was defending Hindus when he was not one. Guru Sahib replied:
“If the Muslim faith were under the same threat, I would defend them too. Every human has the right to live freely with their own religion.”

This spirit is captured in the line:
“Once you hold someone’s hand, give your head but never let go of the hand.”

Guru Sahib was martyred at Chandni Chowk, Delhi, where Gurdwara Sis Ganj Sahib stands today. His body was secretly cremated by Bhai Lakhi Shah Vanjara Ji at his house (now Gurdwara Rakab Ganj Sahib, Delhi), while his sacred head was taken by Bhai Jaita Ji to Anandpur Sahib, where it was cremated at Gurdwara Sis Ganj Sahib, Anandpur Sahib.


हिंदी (इतिहास):

गुरु तेग बहादुर साहिब जी (1621–1675), सिखों के नवें गुरु, ने धार्मिक स्वतंत्रता की रक्षा के लिए अपना बलिदान दिया। जब कश्मीरी पंडित ज़बरदस्ती धर्म परिवर्तन से बचने के लिए उनके पास आए, तो गुरु साहिब ने शहादत स्वीकार कर ली।

गुरु साहिब के सामने उनके प्रिय सिखों को यातनाएँ दी गईं:

  • भाई मती दास जी को आरी से चीर दिया गया।
  • भाई सती दास जी को रूई में लपेटकर जिंदा जला दिया गया।
  • भाई दयाला जी को खौलते पानी में उबालकर शहीद किया गया।

औरंगज़ेब ने पूछा कि आप हिंदुओं की रक्षा क्यों कर रहे हैं, जबकि आप स्वयं हिंदू नहीं हैं। गुरु साहिब ने उत्तर दिया:
“यदि मुसलमानों का धर्म भी इसी खतरे में होता, तो मैं उनकी रक्षा भी करता। हर इंसान को अपने धर्म के साथ स्वतंत्र जीवन जीने का अधिकार है।”

उनका संदेश इन पंक्तियों में झलकता है:
“जिसका हाथ पकड़ो, सिर दे दो पर हाथ मत छोड़ो।”

गुरु साहिब की शहादत दिल्ली के चांदनी चौक में हुई। उनका धड़ भाई लखी शाह वणजारा जी ने अपने घर में (वर्तमान गुरुद्वारा रकाब गंज साहिब, दिल्ली) गुप्त रूप से संस्कारित किया। उनका पवित्र शीश भाई जैता जी आनंदपुर साहिब ले गए, जहाँ गुरुद्वारा सीस गंज साहिब, आनंदपुर साहिब में संस्कारित किया गया।

Answer all 5 questions correctly to proceed.